ਸ੍ਰੀ ਗੁਰੂ ਗੋਬਿੰਦ ਸਿੰਘ ਤੇਲ ਸ਼ੋਧਕ ਕਾਰਖਾਨਾ ਬਠਿੰਡਾ

ਤੇਲ ਸ਼ੋਧਕ ਕਾਰਖਾਨਾ
ਤੇਲ ਸ਼ੋਧਕ ਕਾਰਖਾਨਾ

ਤਸਵੀਰ:GGSRP.jpg

ਫੁਲੋਖਾਰੀ ਬਠਿੰਡਾ ਭਾਰਤ ਵਿਖੇ ਇਕ ਮੈਗਾਪ੍ਰੋਜੈਕਟ ਤੇਲ ਸ਼ੋਧਕ ਕਾਰਖਾਨੇ ਦਾ ਲਗਾਇਆ ਜਾ ਰਿਹਾ ਹੈ ਜੋ ੪ ਸਾਲ ਵਿਚ ਪੂਰਾ ਹੋਵੇਗਾ ।ਇਸ ੧੮੯੯੧ ਕ੍ਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੀ ਮੰਨਜੂਰੀ ਕੇਂਦਰ ਸਰਕਾਰ ਵਲੌਂ ਦਿਤੀ ਜਾ ਚੁਕੀ ਹੈ । ਸੁਨੀਲ ਮਿਤਲ ਅਤੇ ਐਚ.ਪੀ.ਸੀ.ਐਲ ਦੀ ਗਠਜੋੜ ਵਾਲੀ ਕੰਪਨੀ ਇਸ ਪ੍ਰਾਜੈਕਟ ਨੂੰ ਲਗਾ ਰਹੀ ਹੈ।੨੫ ਜੁਲਾਈ ੨੦੦੭ ਨੂੰ ਸ੍ਰੀ ਮਿਤਲ ਨੇ ੫੦੦ ਕ੍ਰੋੜ ਰੁਪਏ ਦਾ ਚੈਕ ਇਸ ਸੰਬੰਧ ਵਿਚ ਐਚ.ਪੀ.ਸੀ.ਐਲ ਦੇ ਅਰੁਨ ਬਾਲਾਕ੍ਰਿਸ਼ਨਨ ਨੂੰ ਭੇਂਟ ਕੀਤਾ । ਇਹ ਪ੍ਰਾਜੈਕਟ ੨੦੦੧ ਤੌਂ ਖਟਾਈ ਵਿਚ ਪਿਆ ਹੋਇਆ ਸੀ ਤੇ ਹੁਣ ਦੁਬਾਰਾ ਸੁਰਜੀਤ ਕੀਤਾ ਗਿਆ ਹੈ।ਬਠਿੰਡਾ ਤੇਲ ਸੋਧਕ ਕਾਰਖਾਨੇ ਦਾ ਨਿਰਮਾਣ ਤੇਜ਼ੀ ਨਾਲ ਛੇਤੀ ਹੀ ਚਾਲੂ ਹੋ ਰਿਹਾ ਹੈ।

[ਸੋਧ] ਪ੍ਰੋਜੈਕਟ ਵਿਚ ਪੂੰਜੀ ਨਿਵੇਸ਼ ਬਾਰੇ ਤੇ ਮੌਜੂਦਾ ਹਾਲਾਤ

9 ਮਿਲੀਅਨ ਟਨ ਸਾਲਾਨਾ ਪੈਦਾਵਾਰ ਵਾਲਾ ਬਠਿੰਡੇ ਦਾ ਤੇਲ ਸ਼ੋਧਕ ਕਾਰਖਾਨਾ ਐਚ. ਪੀ.ਸੀ.ਐਲ. ਅਤੇ ਮਿਤਲ ਐਨਰਜੀ ਦਾ ਇਕ ਸੰਯੁਕਤ ਉਦਮ ਹੈ । ਅਜ ਕਲ ਦੀ ਦਰ ਉਤੇ ਇਸ ਪਰੋਜੈਕਟ ਤੇ 18900 ਕਰੋੜ ਰੁ. ਲਾਗਤ ਆਣ ਦਾ ਅਨੁਮਾਨ ਹੈ।ਇਸ ਪਰੋਜੈਕਟ ਵਿਚ 7230 ਕਰੋੜ ਰੁ. ਦੀ ਰਾਸ ਪੂੰਜੀ (ਈਕੁਇਟੀ) ਲਗਣੀ ਹੈ ਜਦਕਿ 11670 ਕਰੋੜ ਰੁ. ਕਰਜੇ ਦਾ ਨਿਵੇਸ਼ ਕੀਤਾ ਜਾਣਾ ਹੈ ।ਪੈਟਰੋਲੀਅਮ ਖੇਤਰ ਵਿਚ ਇਸ ਪ੍ਰੋਜੈਕਟ ਤੇ ਇਹ ਸਭ ਤੌਂ ਵਡਾ ਸਿਧਾ ਬਦੇਸ਼ੀ ਪੂੰਜੀ (ਢਧੀ ) ਨਿਵੇਸ਼ ਹੈ।ਗੁਰੂ ਗੋਬਿੰਦ ਸਿੰਘ ਰੀਫਾਈਨਰੀ ਦੇ ਬੋਰਡ ਔਫ ਡਾਇਰੈਕਟਰ ਦੇ ਮੈਂਬਰ ਅਤੇ ਐਚ. ਪੀ.ਸੀ.ਐਲ ਦੇ ਡਾਇਰੈਕਟਰ ਫਾਈਨੈਂਸ ਸ੍ਰੀ ਸੀ. ਰਾਮੁਲੂ ਨੇ ਇਕਨੋਮਿਕ ਟਾਈਮਜ਼ ਰਾਂਹੀ ਦਸਿਆ ਕਿ ; ਅਸੀਂ, ਐਚ. ਪੀ.ਸੀ.ਐਲ. ਅਤੇ ਮਿਤਲ ਐਨਰਜੀ ,2000 ਏਕੜ ਜ਼ਮੀਨ ਪਹਿਲਾਂ ਹੀ ਇਸ ਪਰੋਜੈਕਟ ਲਈ ਆਪਣੇ ਅਧਿਕਾਰ ਵਿਚ ਲੈ ਚੁਕੇ ਹਾਂ।ਕਰਾਏ ਨਾਮੇ ਤੇ ਦਸਤਖਤ ਹੋ ਚੁਕੇ ਹਨ ,ਉਸਾਰੀ ਕਰਣ ਲਈ ਠੇਕੇਦਾਰ ਨਿਯੁਕਤ ਕੀਤਾ ਜਾ ਚੁਕਿਆ ਹੈ ਅਤੇ 2000 ਕਰੋੜ ਰੁ. ਦਾ ਅਹਿਦਨਾਮਾ ਹੋ ਚੁਕਾ ਹੈ।ਸਤੰਬਰ 2010 ਤਕ ਮਕੈਨੀਕਲ ਉਸਾਰੀ ਕੀਤੀ ਜਾਣੀ ਹੈ।ਇਹ ਕਾਰਖਾਨਾ ਤੇ ਹੋਰ ਪਹਿਲਾਂ ਤੌਂ ਚਲ ਰਹੇ ਕਾਰਖਾਨਿਆਂ ਵਿਚ ਮਮੂਲੀ ਬਦਲਾਅ ਸ਼ੋਧ ਸਮਰਥਾ ਨੂੰ 16.5 ਮਿਲੀਅਨ ਮੀਟਰਿਕ ਟਨ ਸਾਲਾਨਾ ਤੌਂ ਵਧਾ ਕੇ 2012 ਤਕ 28 ਮਿਲੀਅਨ ਮੀਟਰਿਕ ਟਨ ਸਾਲਾਨਾ ਕਰ ਦੇਵੇਗਾ।4000 ਕਰੋੜ ਰੁ. ਖਰਚ ਕਰਕੇ ਕਚੇ ਤੇਲ ਦੀ ਪੂਰਤੀ ਲਈ ਮੁੰਦਰਾ ਤੌਂ ਬਠਿੰਡਾ ਤਕ ਇਕ 1000 ਕਿਲੋ ਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ,ਇਹ ਪੂੰਜੀ ਨਿਵੇਸ਼ ਵੀ ਇਸੇ ਪਰੋਜੈਕਟ ਦਾ ਹਿਸਾ ਹੈ।

(2008-01-28 ਦੇ ਇਕਨੋਮਿਕ ਟਾਈਮਜ਼ ਦੀ ਖਬਰ ਤੇ ਅਧਾਰਿਤ )

੧੦੭੩੩ ਕਰੋੜ ਰੁ. ਦਾ ਕਰਜ਼ ਸਟੇਟ ਬੈਂਕ ਦੁਆਰਾ ਅਗਵਾਈ ਕੀਤੇ ਜਾਣ ਵਾਲੇ ਇਕ ਬੈਂਕਾਂ ਦੇ ਕਨਸੋਰਟੀਅਮ ਨਾਲ ਤਹਿ ਹੋਣ ਤੌਂ ਬਾਦ ਇਸ ਪ੍ਰੋਜੈਕਟ ਦਾ ਫਾਈਨੈਂਸ਼ਲ ਕਲੋਜ਼ਰ ਜਲਦੀ ਹੋਣ ਹਾ ਰਿਹਾ ਹੈ ਕਿਉਂਕਿ ੪੯% ਈਕੂਇਟੀ ਮਿਤਲ ਐਨਰਜੀ ਤੇ ੪੯% ਐਚ .ਪੀ.ਸੀ.ਐਲ ਲਗਾ ਰਹੇ ਹਨ ਤੇ ੨% ਦੁਸਰੇ ਬਦੇਸ਼ੀ ਨਿਵੇਸ਼ਕ।ਇਸ ਤਰਾਂ ਇਹ ਪ੍ਰੋਜੈਕਟ ਜਲਦੀ ਤੇਜ਼ ਗਤੀ ਤੇ ਆ ਗਿਆ ਹੈ ਤੇ ਉਮੀਦ ਕਿਤਿ ਜਾਦੀ ਹੈ ਕਿ ੨੦੦੧੦ ਦੇ ਤਹਿ ਸ਼ੁਦਾ ਟੀਚੇ ਤੌਂ ਪਹਿਲਾਂ ਹੀ ਪੂਰਾ ਹੋ ਜਾਵੇਗਾ।

(ਅਰੁਨ ਬਾਲਾਕ੍ਰੀਸ਼ਨਨ ਚੇਅਰਮੈਨ ਐਚ .ਪੀ.ਸੀ.ਐਲ ਤੇ ਬੀ.ਐਸ.ਸੰਤ. ਐਮ ਡੀ ਗੁ੍ਰੁ ਗੋਬਿੰਦ ਸਿੰਘ ਰੀਫਾਈਨਰੀਜ਼ ਲਿਮਿਟਡ ਦੇ ਹਵਾਲੇ ਨਾਲ ਬਿਜ਼ਨਸ ਟਾਈਮਜ਼ ਦੀ ੨੪।੦੨।੨੦੦੮ ਦੀ ਇਕ ਸੂਚਨਾ)


system wymiany linków SEO Tools system wymiany linków
kreatyna
kreatyna
www.activebody.pl
Gry Online
Gry Online
www.pozycjonarka.in…
Plaza 3 star hotel Los Angeles

www.triptake.com
krynica noclegi
krynica noclegi,ośrodek, wypoczynk…
gornik.com.pl
Kredyty odnawialne
Kredyty odnawialne
www.eskarbiec.pl