ਲੋਦੀ

ਲੋਦੀ. لودی
ਬਹਲੋਲ ਖਾਂ ਲੋਦੀ. ਸਨ 1450 ਤੋਂ 1489. ਇਹ ਮਲਿਕ ਕਾਲਾ ਦਾ ਬੇਟਾ ਸੀ. ਇੱਕ ਵਾਰ ਜਦ ਨ ੨੬ ਬਦਾਉਂ ਵੱਲ ਰਾਜਪ੍ਰਬੰਧ ਕਰਨ ਗਿਆ, ਤਦ ਮੌਕਾ ਪਾਕੇ ਇਸ ਨੇ ਤਖਤ ਤੇ ਕਬਜਾ ਕਰ ਲੀਤਾ. ਕੁੱਝ ਚਿਰ ਤਾਂ ਇਸ ਨੇ ਅਲਾਉੱਦੀਨ ਨੂੰ ਨਾਉਂ ਮਾਤ੍ਰ ਬਾਦਸ਼ਾਹ ਮੰਨੀ ਰੱਖਿਆ. ਪਰ ਸਨ ੧੪੫੨ ਵਿੱਚ ਸਤੰਤ੍ਰ ਹੋ ਗਿਆ. ਜਗਤਗੁਰੂ ਨਾਨਕਦੇਵ ਇਸੇ ਦੀ ਅਮਲਦਾਰੀ ਵਿੱਚ ਪ੍ਰਗਟੇ ਸਨ.
ਸਿਕੰਦਰਸ਼ਾਹ ਲੋਦੀ. ਸਨ 1498 ਤੋਂ 1517. ਇਹ ਬਹਲੋਲ ਖਾਂ ਲੋਦੀ ਦਾ ਬੇਟਾ ਸੀ. ਆਗਰੇ ਨੂੰ ਸਭ ਮੁਸਲਮਾਨ ਬਾਦਸ਼ਾਹਾਂ ਤੋਂ ਪਹਿਲਾਂ ਇਸੇ ਨੇ ਰਾਜਧਾਨੀ ਥਾਪਿਆ. ਇਸ ਨੇ ਮਜਹਬੀ ਜੋਸ਼ ਵਿੱਚ ਆਪਣਾ ਨਾਉਂ ਸੁਲਤਾਨ ਸਿਕੰਦਰ ਗਾਜ਼ੀ ਰੱਖਿਆ ਸੀ. ਬਹਲੋਲ ਖਾਨ ਲੋਦੀ ਦਾ ਪੁਤ੍ਰ ਸੀ. ਇਹ ਸਨ 1517 ਨੂੰ ਆਗਰੇ ਮੋਇਆ.
ਇਬਰਾਹੀਮ ਹੁਸੈਨ ਲੋਦੀ. ਸਨ 1517 ਤੋਂ 1526. ਇਹ ਸਿਕੰਦਰਸ਼ਾਹ ਲੋਦੀ ਦਾ ਬੇਟਾ ਅਤੇ ਅੰਤਿਮ ਲੋਦੀ ਕੁਲ ਦਾ ਪਠਾਣ ਬਾਦਸ਼ਾਹ ਸੀ. ਇਸ ਨੂੰ ਪਾਨੀਪਤ ਦੇ ਜੰਗ ਵਿੱਚ ਮਾਰਕੇ ਸਨ 1526 ਵਿੱਚ ਮੁਗਲ ਬਾਬਰ ਹਿੰਦੁਸਤਾਨ ਦਾ ਸ਼ਹਨਸ਼ਾਹ ਬਣਿਆ.


SEO Tools SEO Tools wymiana linkami SEO Tools system wymiany linków tanie kredyty gotówkowe kreatyna Plaza 3 star hotel Los Angeles krynica noclegi Sejm Tyk