|
|
ਮੁਹੰਮਦ ਗੋਰੀਮੁਹੰਮਦ ਗੋਰੀ. محمد غوری ਗਜ਼ਨੀ ਤੋਂ ਉੱਤਰ ਵੱਲ ਇੱਕ ਜਗਾ ਦਾ ਨਾਉਂ ਗੋਰ ਹੈ, ਉਸ ਥਾਂ ਤੋਂ ਨਿਕਾਸ ਹੋਣ ਕਰਕੇ ਗੋਰੀ ਸੰਗਾ ਹੋ ਗਈ. ਮੁਸਲਮਾਨਾਂ ਦੇ ਰਾਜ ਦੀ ਜੜ ਭਾਰਤ ਵਿੱਚ ਕਾਇਮ ਕਰਨ ਵਾਲਾ ਏਹੀ ਮੁਹੰਮਦ ਗੋਰੀ ਹੈ. ਇਸ ਨੇ ਸਨ 1175 ਵਿੱਚ ਮੁਲਤਾਨ ਫਤੇ ਕੀਤਾ ਫਿਰ ਉੱਚ ਲੈ ਲਿਆ. ਸਨ 1186 ਵਿੱਚ ਲਹੌਰ ਕਾਬੂ ਕਰਕੇ ਪੰਜਾਬ ਉਤੇ ਕਬਜ਼ਾ ਕਰ ਲਿਆ. ਸਨ 1191 ਵਿੱਚ ਦਿੱਲੀ ਵੱਲ ਵਧਿਆ, ਪਰ ਕਰਨਾਲ ਦੇ ਪਾਸ ਤ੍ਰਾਵੜੀ ਦੇ ਮਦਾਨ ਉੱਤੇ ਰਾਜਾ ਪ੍ਰਿਥੀ ਰਾਜ ਚੌਹਾਨ ਤੋਂ ਭਾਜ ਖਾਧੀ. ਅਗਲੇ ਸਾਲ ਮੁੜ ਉਸੇ ਮਦਾਨ ਵਿੱਚ ਪ੍ਰਿਥੀ ਰਾਜ ਨੂੰ ਜਿੱਤਕੇ ਹਿੰਦ ਦਾ ਬਾਦਸ਼ਾਹ ਬਣਿਆ. ਪੰਜਾਬ ਤੋਂ ਵਾਪਿਸ ਜਾਂਦਿਆਂ ਹੋਇਆਂ ਜੇਹਲਮ ਨਦੀ ਦੇ ਕੰਢੇ ਤੇ ਸਨ 1206 (ਸੰਮਤ ੧੨੬੪) ਨੂੰ ਇੱਕ ਗੱਖੜ ਵੈਰੀ ਦੇ ਹੱਥੋਂ ਮਾਰਿਆ ਗਿਆ. |