|
|
ਗੁਲਾਮ ਵੰਸ਼
ਗੁਲਾਮ ਵੰਸ਼. غلام
ਕਤਬੁੱਦੀਨ ਐਬਕ. ਸਨ 1206 ਤੋਂ 1210. ਮੁਹੰਮਦ ਗੋਰੀ ਨੇ ਦਿੱਲੀਪਤਿ ਪ੍ਰਿੱਥੀਰਾਜ ਨੂੰ ਸਨ 1192 ਵਿੱਚ ਫਤੇ ਕਰਕੇ ਆਪਣੇ ਗੁਲਾਮ ਕੁਤਬੁੱਦੀਨ ਨੂੰ ਭਾਰਤ ਦੀ ਹੁਕੂਮਤ ਸੌਂਪੀ. ਮੁਹੰਮਦ ਗੋਰੀ ਦੇ ਮਰਨ ਤੇ ਸਨ 1206 ਵਿੱਚ ਇਹ ਹਿੰਦੁਸਤਾਨ ਦਾ ਸ਼ਹਨਸ਼ਾਹ ਬਣਿਆਂ. ਇਹ ਖਾਨਦਾਨ ਗੁਲਾਮਾਂ ਦਾ ਪਹਿਲਾ ਬਾਦਸ਼ਾਹ ਹੋਇਆ.
ਅਲਤਮਸ਼. ਸਨ 1211 ਤੋਂ 1235. ਇਹ ਕਤਬੁੱਦੀਨ ਐਬਕ ਦਾ ਗੁਲਾਮ ਅਤੇ ਜਵਾਈ ਸੀ. ਦਿੱਲੀ ਦਾ ਕੁਤਬ ਮੀਨਾਰ ਇਸੇ ਨੇ ਬਣਵਾਇਆ ਹੈ.
ਸਨ 1235 ਤੋਂ 1246 ਤਕ ਅਲਤਮਸ਼ ਦੇ ਪੁਤ੍ਰ ਤਖਤ ਪੁਰ ਬੈਠਣ ਲਈ ਲੜਦੇ ਰਹੇ.
ਸੁਲਤਾਨਾ ਰਜ਼ੀਯਾ. ਸਨ 1236-1240. ਇਹ ਅਲਤਮਸ਼ ਦੀ ਬੇਟੀ ਸੀ. ਇਹ ਸਨ 1239 ਨੂੰ ਤਖਤੋਂ ਉਤਾਰੀ ਗਈ ਅਤੇ ਕੁਝ ਮਹੀਨੇ ਕੈਦ ਰਹਿਕੇ ਸਨ 1240 ਵਿੱਚ ਆਪਣੇ ਭਾਈ. ਦੇ ਹੱਥੋਂ ਮਾਰੀ ਗਈ. ਇਹ ਇੱਕੋ ਇਸਤ੍ਰੀ ਸੀ, ਜੋ ਦਿੱਲੀ ਦੇ ਤਖਤ ਤੇ ਬੈਠੀ.
ਨਾਸਿਰੁੱਦੀਨ ਮਹਮੂਦ. ਸਨ 1246 ਤੋਂ 1266. ਇਹ ਅਲਤਮਸ਼ਦਾ ਪੁਤ੍ਰ ਸੀ. ਇਹ ਨਿਰਾ ਤਖਤ ਤੇ ਹੀ ਬੈਠਣ ਵਾਲਾ ਸੀ, ਰਾਜ ਇਸ ਦਾ ਵਜੀਰ ਬਲਬਨ ਕਰਦਾ ਸੀ.
ਬਲਬਨ. ਸਨ 1266 ਤੋਂ 1286. ਇਹ ਅਲਤਮਸ਼ ਦਾ ਗੁਲਾਮ ਅਤੇ ਦਾ ਸਹੁਰਾ ਅਤੇ ਵਜੀਰ ਸੀ. ਇਸ ਦੀ ਮੌਤ 1286 ਵਿੱਚ ਹੋਈ.
|